ਅੰਮੂ ਦੇ ਨਾਂ ਖ਼ਤ

(1)

ਅੰਮੂ
ਕਦੇ ਲੱਗਦਾ ਤੁੰ ਬਹੁਤ ਵੱਡੀ ਐਂ
ਮੇਰੀ ਅੰਮੀ ਐਂ
ਕਦੀ ਲੱਗਦੈ
ਤੂੰ ਨਿੱਕੀ ਜਿਹੀ ਅੰਮੂ ਐਂ
ਤੇਰੇ ਨਾਲ ਮੈਂ ਵੀ ਹੋ ਜਾਂਦਾ
ਨਿੱਕਾ ਜਿਹਾ ਬਾਲ
ਤੇਰੇ ਮੁਸਕਾਉਂਦੇ ਹੋਠਾਂ ਚੋਂ ਲੱਭਦਾਂ
ਆਪਣੀਆਂ ਅੱਖਾਂ ਦੀ ਚਮਕ
ਤੈਨੂੰ ਸੋਚਾਂ ਵਿਚ ਡੁੱਬੇ ਦੇਖ
ਮੇਰਾ ਦਿਲ ਵੀ ਗੋਤੇ ਖਾਣ ਲੱਗਦੈਚੱਲ ਅੰਮੂ
ਸੋਚਾਂ ਦੇ ਸਾਗਰ ਚੋਂ ਬਾਹਰ ਨਿਕਲੀਏ
ਨੀਲੇ ਆਕਾਸ਼ ‘ਤੇ ਉਡਾਰੀਆਂ ਲਾਈਏ
ਸੁਪਨਿਆਂ ਦੇ ਬੱਦਲਾਂ ਦਾ ਪਿੱਛਾ ਕਰੀਏ
ਚੰਨ ‘ਤੇ ਆਪਣਾ ਘਰ ਪਾਈਏ
ਦੁਮੇਲ ਚੋਂ
ਉੱਗਦਾ ਸੂਰਜ ਤੱਕੀਏ
ਦਿਨ ਚੜ੍ਹਦਿਆਂ ਹੀ
ਚੰਨ ਵਾਂਗ
ਆਪਾਂ ਵੀ ਅਲੋਪ ਹੋ ਜਾਈਏ

ਜਿਸਮ ਉਤਾਰ ਕੇ
ਕਿਰਨਾਂ ਦੀ ਕਿੱਲੀ ‘ਤੇ
ਟੰਗ ਦੇਈਏ
ਬੱਦਲਾਂ ਚੋਂ ਬੁੱਕ ਭਰ
ਇਕ ਦੂਜੇ ਤੇ ਛਿੜਕੀਏ
ਗੁਲਾਬਾਂ ਦੀ ਖੁਸ਼ਬੂ
ਸਾਹਾਂ ਵਿਚ ਭਰੀਏ
ਤਿਤਲੀਆਂ ਤੋਂ ਲੈ ਕੇ ਰੰਗ
ਇਕ ਦੂਜੇ ਦੀ ਰੂਹ ਰੰਗੀਏ
ਅਦ੍ਰਿਸ਼ ਦੁਨੀਆਂ ਵਿਚ
ਇਕਮਿਕ ਹੋ ਜਾਈਏ

ਸ਼ਾਮ ਢਲੇ
ਆਪੋ-ਆਪਣਾ
ਜਿਸਮ ਪਹਿਨੀਏ
ਚੰਨ ਚੜ੍ਹੇ
ਲੋਕਾਈ ਸੌਂ ਜਾਵੇ
ਚੱਲ ਵਾਪਸ ਧਰਤੀ ‘ਤੇ ਚੱਲੀਏ
ਸੁੱਤੇ ਸ਼ਹਿਰ ਦੇ ਵਿਚਾਲੇ
ਜਾਗਦੇ ਤਲਾਅ ਦੇ ਕਿਨਾਰੇ
ਚਾਨਣੀ ‘ਚ ਨਹਾਈਏ
ਆ, ਸਮੇਂ ਦਾ ਚੱਕਰ
ਹੱਥ ਵਿਚ ਫੜੀਏ
ਮੁਹੱਬਤ ਦੀ ਇਕ ਨਵੀਂ ‘ਘੜੀ’ ਘੜੀਏ

(2)

ਖਾਬ ਤੋਂ ਹਕੀਕਤ ਤੱਕ
ਆਉਣ ਲਈ
ਤੇਰੇ ਤੋਂ ਤੇਰੇ ਤੱਕ
ਪਲਕਾਂ ਨੂੰ ਤੁਰਨਾ ਪੈਂਦਾ ਹੈ
ਬੱਸ ਇਕ ਕਦਮ
ਕਿੰਨਾ ਸੌਖਾ ਹੈ
ਸਦਾ ਤੇਰੇ ਅੰਗ-ਸੰਗ ਰਹਿਣਾ


(3)

ਤੇਰੇ ਬਾਰੇ ਸੋਚਦਾਂ
ਤਾਂ ਸੋਚ ਕਾਵਿਮਈ ਹੁੰਦੀ
ਤੈਨੂੰ ਦੇਖਦਾਂ ਤਾਂ
ਤੂੰ ਜਿਊਂਦੀ ਜਾਗਦੀ ਕਵਿਤਾ ਲਗਦੀ
ਤੈਨੂੰ ਜਿਉਂਦਾ ਤਾਂ
ਮੈਂ ਖ਼ੁਦ ਇਕ ਗੀਤ ਬਣ ਜਾਂਦਾਂ
ਬੱਸ ਏਨੀ ਹੈ ਮੇਰੇ ਇਸ਼ਕ ਦੀ ਕਹਾਣੀ

-ਦੀਪ ਜਗਦੀਪ ਸਿੰਘ

Deep Jagdeep Singh

Deep Jagdeep Singh a is Poet, Columnist, Screen Writer, Lyricist and Film Critic. He writes in Punjabi, English and Hindi Google

3 comments:

  1. ਗਹਿਰੇ ਖਿਆਲਾਂ ਵਿੱਚ ਗੋਤੇ ਲਾਉਂਦੀ ਇਹ ਕਵਿਤਾ ਬਹੁਤ ਕੁਝ ਕਹਿ ਜਾਂਦੀ ਹੈ | ਪੜ ਕੇ ਏਦਾਂ ਲੱਗਿਆ ਜਿਵੇਂ ਸਿੱਧੀ ਦਿਲ'ਚੋਂ ਨਿਕਲੀ ਹੋਵੇ...ਬਿਨਾਂ ਕਿਸੇ ਫਰੇਬ ਤੋਂ...

    ReplyDelete
  2. Bahut samvedansheel nazam hai......dil nu chhuhandi hoi...very poetic...

    ReplyDelete
  3. Bahut Vadhia Nazam Parhan Nun Mili Ajj

    ReplyDelete

ਟਿੱਪਣੀ ਕਰਨ ਦਾ ਤਰੀਕਾ
1. ਆਪਣੀ ਟਿੱਪਣੀ ਹੇਠ ਲਿਖੇ ਡੱਬੇ ਵਿਚ ਲਿਖੋ।
2. ਡੱਬੇ ਦੇ ਥੱਲੇ ਦਿੱਤੇ Comment as : Select Profile ਵਾਲੇ ਖਾਨੇ ਵਿਚੋਂ ਆਪਣਾ ਅਕਾਊਂਟ ਚੁੱਣੋ ਜਾਂ ਫ਼ਿਰ Name/URL ਚੁਣੋ।
3. ਜੇ ਤੁਸੀ Name/URL ਚੁਣਿਆ ਹੈ ਤਾਂ Name ਵਾਲੇ ਖਾਨੇ ਵਿਚ ਆਪਣਾ ਨਾਮ ਭਰੋ ਅਤੇ URL ਵਾਲੇ ਖਾਨੇ ਵਿਚ ਆਪਣੀ ਵੈੱਬਸਾਈਟ ਜਾਂ ਈ-ਮੇਲ ਪਤਾ ਭਰੋ (ਜੇ ਵੈੱਬਸਾਈਟ/ਈ-ਮੇਲ ਨਾ ਹੋਵੇ ਤਾਂ ਉਸ ਖਾਨੇ ਨੂੰ ਖਾਲੀ ਛੱਡ ਦੇਵੋ)।
4. ਜੇ ਤੁਸੀ ਬੇਨਾਮੀ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ Anonymous ਚੁਣੋ
5. ਇਸ ਤੋਂ ਬਾਅਦ Post Comment Button 'ਤੇ ਕਲਿੱਕ ਕਰੋ।

ਨੋਟ: ਜੇ ਤੁਸੀ ਅਕਾਊਂਟ Name/URL ਜਾਂ Anonymous ਤੋਂ ਇਲਾਵਾ ਕੋਈ ਹੋਰ ਵਿਕਲਪ ਚੁਣਿਆ ਹੈ ਤਾਂ Post Comment Button 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਚੁਣੇ ਹੋਏ ਅਕਾਊਂਟ ਦਾ ਲੋਗਿਨ ਪੇਜ਼ ਆ ਜਾਵੇਗਾ। ਉਸ ਵਿਚ ਆਪਣਾ ਯੂਜ਼ਰਨੇਮ/ਪਾਸਵਰਡ ਭਰ ਕੇ ਲੌਗਿਨ ਕਰੋ। ਤੁਹਾਡੀ ਟਿੱਪਣੀ ਦਰਜ ਹੋ ਜਾਵੇਗੀ ਅਤੇ ਤੁਰੰਤ ਸਾਹਮਣੇ ਨਜ਼ਰ ਆ ਜਾਵੇਗੀ।